ਅੰਮ੍ਰਿਤਸਰ-ਖਾਲਸਾ ਕਾਲਜ ਆਫ ਐਜ਼ੂਕੇਸ਼ਨ ਜੀ. ਟੀ. ਰੋਡ ਵਿਖੇ ਸਕੂਲ ਅਧਿਆਪਕਾਂ ਲਈ ਨੈਤਿਕ ਜੀਵਨ—ਜਾਂਚ ’ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਖਾਲਸਾ ਯੂਨੀਵਰਸਿਟੀ ਅਤੇ ਜਗਤ ਪੰਜਾਬੀ ਸਭਾ, ਕੈਨੇਡਾ ਦੇ ਸਹਿਯੋਗ ਨਾਲ ਕਰਵਾਈ ਗਈ ਉਕਤ ਵਰਕਸ਼ਾਪ ਮੌਕੇ ’ਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਵੱਲੋਂ ਸਭਾ ਦੇ ਚੇਅਰਮੈਨ ਸ: ਅਜਾਇਬ ਸਿੰਘ ਚੱਠਾ ਦਾ ਕਾਲਜ ਵਿਹੜੇ ਪੁੱਜਣ ’ਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ।
ਇਸ ਮੌਕੇ ਸ: ਚੱਠਾ ਨੇ ਆਪਣੇ ਭਾਸ਼ਣ ’ਚ ਬਹੁਤ ਸਾਰੀਆਂ ਘਟਨਾਵਾਂ ਦਾ ਵਰਣਨ ਕੀਤਾ, ਜਿੰਨ੍ਹਾਂ ’ਚ ਸਹੀ ਫੈਸਲਾ ਲੈਣਾ ਕਿੰਨਾ ਮੁਸ਼ਕਿਲ ਸੀ ਪਰ ਇਸ ਦੇ ਬਾਵਜੂਦ ਨੈਤਿਕਤਾ ਦਾ ਸਾਥ ਨਿਭਾਉਂਦੇ ਹੋਏ ਉਸ ਵਿਸ਼ੇਸ਼ ਮੁਸ਼ਕਿਲ ਦਾ ਹੱਲ ਲੱਭਿਆ ਗਿਆ।ਉਨ੍ਹਾਂ ਕਿਹਾ ਕਿ ਨੈਤਿਕਤਾ ਇਕ ਕਿਰਿਆਤਮਿਕ ਜੀਵਨ ਵਰਤਾਰਾ ਹੈ, ਜਿਸ ਨੂੰ ਗ੍ਰਹਿਣ ਕਰਦੇ ਹੋਏ ਹੀ ਮਨੁੱਖ ਆਪਣਾ ਜੀਵਨ ਸੁਚੱਜੇ ਢੰਗ ਨਾਲ ਬਿਤਾਅ ਸਕਦਾ ਹੈ।